ਫਗਵਾੜਾ 23 ਮਈ ( ) ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਉੱਮੀਦਵਾਰ ਸ. ਸੋਹਣ ਸਿੰਘ ਠੰਡਲ ਦੇ ਹੱਕ ‘ਚ ਇਕ ਚੋਣ ਮੀਟਿੰਗ ਪਿੰਡ ਭਾਣੋਕੀ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਅਤੇ ਹਲਕਾ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਤੋਂ ਇਲਾਵਾ ਉੱਮੀਦਵਾਰ ਸੋਹਣ ਸਿੰਘ ਠੰਡਲ ਦੇ ਪੁੱਤਰ ਰਵਿੰਦਰ ਸਿੰਘ ਠੰਡਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 13-0 ਨਾਲ ਪੰਜਾਬ ‘ਚ ਜਿੱਤਣ ਦਾ ਦਾਅਵਾ ਕਰਦੇ ਸੀ ਪਰ ਜਦੋਂ ਹੁਣ ਵੋਟਿੰਗ ਦੀ ਤਰੀਖ ਸਾਹਮਣੇ ਹੈ ਤਾਂ 0-13 ਨਾਲ ਆਪਣੀ ਹਾਰ ਦੇਖ ਕੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਬੌਖਲਾਹਟ ਵਿਚ ਆ ਗਈ ਹੈ। ਇਸੇ ਲਈ ਵਿਜੀਲੇਂਸ ਰਾਹੀਂ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉੱਮੀਦਵਾਰਾਂ ਦੀ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਜਮਾਨਤ ਜਬਤ ਕਰਵਾਈ ਜਾਵੇ ਅਤੇ ਵੱਧ ਤੋਂ ਵੱਧ ਵੋਟਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਪਾ ਕੇ ਸ. ਸੋਹਣ ਸਿੰਘ ਠੰਡਲ ਨੂੰ ਕਾਮਯਾਬ ਕੀਤਾ ਜਾਵੇ। ਪਿੰਡ ਭਾਣੋਕੀ ਵਿਖੇ ਸ਼੍ਰੋ.ਅ.ਦ. (ਬ) ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ। ਇਸ ਮੌਕੇ ਸ਼ਰਨਜੀਤ ਸਿੰਘ ਅਟਵਾਲ, ਅਵਤਾਰ ਸਿੰਘ ਮੰਗੀ, ਹਰਵਿੰਦਰ ਸਿੰਘ ਲਵਲੀ ਵਾਲੀਆ, ਧਰਮਿੰਦਰ ਟੋਨੀ, ਸਰੂਪ ਸਿੰਘ ਖਲਵਾੜਾ, ਦਵਿੰਦਰ ਸਿੰਘ, ਝਿਰਮਲ ਸਿੰਘ ਭਿੰਡਰ, ਗੁਰਦੀਪ ਸਿੰਘ ਖੇੜਾ, ਜਸਵਿੰਦਰ ਸਿੰਘ ਭਗਤਪੁਰਾ, ਗੁਰਸਿਮਰ ਸਿੰਘ ਤੋਂ ਇਲਾਵਾ ਜਸਵੰਤ ਸਿੰਘ, ਹਰਦੀਪ ਸਿੰਘ ਜਤਿੰਦਰ ਸਿੰਘ ਮੈਂਬਰ ਪੰਚਾਇਤ, ਬਲਦੇਵ ਸਿੰਘ, ਕੇਵਲ ਸਿੰਘ, ਕੁਲਵਿੰਦਰ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਮੱਖਣ ਸਿੰਘ, ਕੁਲਜੀਤ ਕੌਰ, ਸੰਤੋਖ ਸਿੰਘ, ਕੁਲਵੰਤ ਕੌਰ, ਦਵਿੰਦਰ ਕੌਰ, ਜੋਗਿੰਦਰ ਸਿੰਘ, ਮਨਦੀਪ ਕੌਰ ਆਦਿ ਹਾਜਰ ਸਨ।
ਤਸਵੀਰ – ਪਿੰਡ ਭਾਣੋਕੀ ਵਿਖੇ ਚੋਣ ਮੀਟਿੰਗ ਦੌਰਾਨ ਰਣਜੀਤ ਸਿੰਘ ਖੁਰਾਣਾ, ਰਾਜਿੰਦਰ ਸਿੰਘ ਚੰਦੀ , ਰਵਿੰਦਰ ਸਿੰਘ ਠੰਡਲ ਅਤੇ ਹੋਰ