राजनीतिपंजाब

ਫਗਵਾੜਾ ‘ਚ ਡਾ. ਰਾਜਕੁਮਾਰ ਚੱਬੇਵਾਲ ਦੇ ਚੋਣ ਦਫਤਰ ਦਾ ਹੋਇਆ ਉਦਘਾਟਨ

* ਹੁਸ਼ਿਆਰਪੁਰ ਸੀਟ ਤੇ ‘ਆਪ’ ਪਾਰਟੀ ਦੀ ਜਿੱਤ ਯਕੀਨੀ - ਥਿਆੜਾ/ਮਾਨ

ਫਗਵਾੜਾ 14 ਮਈ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਫਗਵਾੜਾ ਹਲਕੇ ‘ਚ ਚੋਣ ਦਫਤਰ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੋਆਬਾ ਜੋਨ ਦੇ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਜਿਲ੍ਹਾ ਪ੍ਰਧਾਨ ਲਲਿਤ ਸਕਲਾਨੀ ਨੇ ਸਾਂਝੇ ਤੌਰ ਤੇ ਕੀਤਾ। ਇਸ ਤੋਂ ਪਹਿਲਾਂ ਸਵੇਰੇ 9 ਵਜੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਹੋਇਆ। ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਡਾ. ਰਾਜਕੁਮਾਰ ਚੱਬੇਵਾਲ ਦੇ ਦਫਤਰ ਦੇ ਰਸਮੀ ਉਦਘਾਟਨ ਸਮੇਂ ਵੱਡੀ ਗਿਣਤੀ ‘ਚ ਪਹੁੰਚੇ ਆਪ ਪਾਰਟੀ ਦੇ ਵਰਕਰਾਂ, ਵੋਟਰਾਂ ਤੇ ਸਪੋਰਟਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਰਾਜਵਿੰਦਰ ਕੌਰ ਥਿਆੜਾ ਅਤੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਹੁੰਗਾਰਾ ਆਪ ਪਾਰਟੀ ਨੂੰ ਲੋਕਸਭਾ ਹਲਕਾ ਹੁਸ਼ਿਆਰਪੁਰ ਦੇ ਹਰੇਕ ਵਿਧਾਨਸਭਾ ਹਲਕੇ ਵਿਚ ਮਿਲ ਰਿਹਾ ਹੈ, ਉਸ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਡਾ. ਚੱਬੇਵਾਲ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ। ਉਹਨਾਂ ਫਿਰ ਵੀ ਆਪ ਵਰਕਰਾਂ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਦੇ ਹੋਏ ਜੰਗੀ ਪੱਧਰ ਤੇ ਚੋਣ ਪ੍ਰਚਾਰ ਮੁਹਿਮ ਜਾਰੀ ਰੱਖਣ ਅਤੇ ਵੋਟਰਾਂ ਨਾਲ ਡੋਰ-ਟੂ-ਡੋਰ ਰਾਬਤਾ ਕਰਨ ਦੀ ਹਦਾਇਤ ਕੀਤੀ। ਉਹਨਾਂ ਸਮੂਹ ਵੋਟਰਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਨਾਉਣ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੁਪਨੇ ਨੂੰ ਪੂਰਾ ਕਰਨ ਲਈ 1 ਜੂਨ ਨੂੰ ‘ਝਾੜੂ’ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਆਪ ਉੱਮੀਦਵਾਰ ਡਾ. ਚੱਬੇਵਾਲ ਦੀ ਜਿੱਤ ਤੇ ਆਖਿਰੀ ਮੋਹਰ ਜਰੂਰ ਲਗਾਉਣ। ਉਦਘਾਟਨ ਸਮਾਗਮ ਦੌਰਾਨ ਆਪ ਆਗੂਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਸੋਮਨਾਥ ਸਿੱਧੂ ਕੁੱਲੇਵਾਲੀ ਸਰਕਾਰ, ਬਾਬਾ ਪੁਰਸ਼ੋਤਮ ਦਾਸ ਦੇਹਰਾ ਸ਼੍ਰੀ ਗੁਰੂ ਰਵਿਦਾਸ ਜੀ ਚੱਕ ਹਕੀਮ, ਸੋਨੀਆ ਮਹੰਤ ਗੱਦੀ ਨਸ਼ੀਨ ਡੇਰਾ ਸ਼ੀਲਾ ਮਹੰਤ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਇਸ ਮੌਕੇ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਐਕਸ ਇੰਪਲਾਈਜ ਵਿੰਗ ਦੇ ਸੂਬਾ ਸਕੱਤਰ ਹਰਮੇਸ਼ ਪਾਠਕ, ਜਿਲ੍ਹਾ ਸਕੱਤਰ ਅਸ਼ੋਕ ਭਾਟੀਆ, ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਜਸਪਾਲ ਸਿੰਘ, ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਫੌਜੀ ਸ਼ੇਰਗਿਲ, ਸਮਰਜੀਤ ਗੁਪਤਾ, ਗੋਪੀ ਬੇਦੀ, ਨਰੇਸ਼ ਸ਼ਰਮਾ, ਆਸ਼ੂ ਜੱਸੀ, ਦਲਵਿੰਦਰ ਸਿੰਘ, ਕੁਲਵੀਰ ਸਿੰਘ, ਪ੍ਰਦੀਪ ਸਿੰਘ, ਸੁਦੇਸ਼ ਕਲੂਚਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਬਲਾਕ ਪ੍ਰਧਾਨ ਤੋਂ ਇਲਾਵਾ ਯੂਥ ਕੋਆਰਡੀਨੇਟਰ ਆਸ਼ੂ ਮੱਟੂ, ਮਹਿਲਾ ਵਿੰਗ ਕੋਆਰਡੀਨੇਟਰ ਰਘਵੀਰ ਕੌਰ, ਵਪਾਰ ਸੈਲ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਤੁੱਲੀ, ਮੋਹਨ ਸਿੰਘ ਸਾਂਈ ਸਮੇਤ ਵੱਡੀ ਗਿਣਤੀ ਵਿਚ ਆਪ ਪਾਰਟੀ ਦੇ ਆਗੂ ਤੇ ਵਰਕਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button