ਲਾਇਨਜ ਪ੍ਰਧਾਨ ਆਸ਼ੂ ਮਾਰਕੰਡਾ ਨੂੰ ਮਿਲਿਆ ਗਵਰਨਰ ਅਵਾਰਡ ਆਫ ਐਕਸੀਲੈਂਸ
* ਪੀ.ਡੀ.ਜੀ. ਦਵਿੰਦਰ ਪਾਲ ਅਰੋੜਾ ਨੇ ਪ੍ਰਸ਼ੰਸਾ ਪੱਤਰ ਵੀ ਦਿੱਤਾ
ਫਗਵਾੜਾ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੂੰ ਬਤੌਰ ਕਲੱਬ ਪ੍ਰਧਾਨ (2023-24) ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਗਵਰਨਰ ਅਵਾਰਡ ਆਫ ਐਕਸੀਲੈਂਸ ਨਾਲ ਨਵਾਜਿਆ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਲਾਇਨਜ਼ ਇੰਟਰਨੈਸ਼ਨਲ 321-ਡੀ (2024-25) ਦੇ ਨਵ-ਨਿਯੁਕਤ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ, ਲਾਇਨ ਬੀ.ਐਮ. ਗੋਇਲ ਡਿਸਟ੍ਰਿਕਟ ਗਵਰਨਰ-1 ਅਤੇ ਲਾਇਨ ਜੀ.ਐਸ. ਭਾਟੀਆ ਡਿਸਟ੍ਰਿਕਟ ਵਾਈਸ ਗਵਰਨਰ-2 ਦੀ ਮੋਜੂਦਗੀ ‘ਚ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰਪਾਲ ਅਰੋੜਾ ਵੱਲੋਂ ਭੇਟ ਕੀਤਾ ਗਿਆ। ਇਸ ਐਵਾਰਡ ਦੇ ਨਾਲ ਲਾਇਨ ਆਸ਼ੂ ਮਾਰਕੰਡਾ ਨੂੰ ਮਲਟੀਪਲ ਚੇਅਰਪਰਸਨ ਐਮ.ਡੀ. 321 ਲਾਇਨ ਨਕੇਸ਼ ਗਰਗ ਦੇ ਦਸਤਖਤ ਹੇਠ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ। ਪੀ.ਡੀ.ਜੀ. ਲਾਇਨ ਦਵਿੰਦਰਪਾਲ ਅਰੋੜਾ ਨੇ ਐਵਾਰਡ ਦਿੰਦਿਆਂ ਲਾਇਨ ਆਸ਼ੂ ਮਾਰਕੰਡਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ 321-ਡੀ ਨੂੰ ਅਜਿਹੇ ਸਮਰਪਿਤ ਕਲੱਬ ਪ੍ਰਧਾਨਾਂ ’ਤੇ ਮਾਣ ਹੈ। ਲਾਇਨ ਆਸ਼ੂ ਮਾਰਕੰਡਾ ਨੇ ਅਵਾਰਡ ਅਤੇ ਪ੍ਰਸ਼ੰਸਾ ਪੱਤਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਲਾਇਨਜ਼ ਇੰਟਰਨੈਸ਼ਨਲ ਲਈ ਹੋਰ ਮਿਹਨਤ ਕਰਨ ਪ੍ਰਤੀ ਉਤਸ਼ਾਹਿਤ ਕਰੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਇਸੇ ਲਗਨ ਨਾਲ ਸਮਾਜ ਸੇਵਾ ਅਤੇ ਲਾਇਨਜ਼ 321-ਡੀ ਦੀ ਬਿਹਤਰੀ ਲਈ ਉਪਰਾਲੇ ਜਾਰੀ ਰੱਖਣਗੇ। ਇਸ ਦੌਰਾਨ ਲਾਇਨ ਆਸ਼ੂ ਮਾਰਕੰਡਾ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਪੀ.ਡੀ.ਜੀ. ਲਾਇਨ ਹਰੀਸ਼ ਬੰਗਾ ਅਤੇ ਲਾਇਨ ਲੇਡੀ ਰਜਨੀ ਬੰਗਾ ਤੋਂ ਇਲਾਵਾ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ, ਡਿਸਟ੍ਰਿਕਟ ਚੇਅਰਪਰਸਨ (ਇੰਟਰਟੇਨਮੈਂਟ) ਲਾਇਨ ਜਸਬੀਰ ਮਾਹੀ, ਜ਼ੋਨ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਤੋਂ ਇਲਾਵਾ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਜੁਗਲ ਬਵੇਜਾ ਅਤੇ ਪੀ.ਆਰ.ਓ. ਲਾਇਨ ਸੁਮਿਤ ਭੰਡਾਰੀ ਨੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਵਜੋਂ ਉਹਨਾਂ ਦੀਆਂ ਉੱਤਮ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰੀਜਨ ਚੇਅਰਪਰਸਨ ਲਾਇਨ ਕਮਲ ਪਾਹਵਾ, ਪੀ.ਡੀ.ਜੀ. ਲਾਇਨ ਰਾਜੀਵ ਕੁਕਰੇਜਾ ਤੋਂ ਇਲਾਵਾ ਰੀਜਨ ਚੇਅਰਪਰਸਨ ਲਾਇਨ ਰਾਜਨ ਬਹਿਲ, ਲਾਇਨਜ਼ ਪ੍ਰਧਾਨ ਭਾਰਤ ਭੂਸ਼ਣ ਕੱਦ, ਲਾਇਨ ਹਰਮੇਸ਼ ਲਾਲ ਕੁਲਥਮ, ਲਾਇਨ ਸੁਸ਼ੀਲ ਸ਼ਰਮਾ, ਲਾਇਨ ਬਲਵਿੰਦਰ ਸਿੰਘ, ਲਾਇਨ ਅਸ਼ਵਨੀ ਬਘਾਨੀਆ, ਲਾਇਨ ਬਲਵੰਤ ਸਿੰਘ ਸੰਧਰ, ਲਾਇਨ ਚਮਨ ਲਾਲ, ਲਾਇਨ ਸੁਖਬੀਰ ਸਿੰਘ ਕਿੰਨੜਾ, ਲਾਇਨ ਚਰਨਜੀਤ ਸਿੰਘ ਬਟਾਲਾ, ਲਾਇਨ ਹਰਵਿੰਦਰ ਸਿੰਘ ਲਾਂਬਾ, ਲਾਇਨ ਵਿਨੋਦ ਕੁਮਾਰ, ਲਾਇਨ ਜੋਗਾ ਸਿੰਘ ਜੌਹਲ, ਲਾਇਨ ਵਿਪਨ ਹਾਂਡਾ, ਲਾਇਨ ਸੁਖਦੇਵ ਰਾਜ, ਲਾਇਨ ਹਰਵਿੰਦਰ ਸਿੰਘ ਜੈਦ, ਲਾਇਨ ਕੁਲਵਿੰਦਰ ਸਿੰਘ ਸਿੱਧੂ, ਲਾਇਨ ਰਾਜੀਵ ਖੋਸਲਾ ਪਠਾਨਕੋਟ, ਲਾਇਨ ਸੰਜੀਵ ਗੁਪਤਾ ਪਠਾਨਕੋਟ, ਲਾਇਨ ਵਿਸ਼ਾਲ ਜੁਲਕਾ ਆਦਿ ਹਾਜ਼ਰ ਸਨ।