Blog

ਭੁਲੱਥ ਵਿੱਚ ਡਾ. ਰਾਜ ਕੁਮਾਰ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ

ਲੋਕਾਂ ‘ਚ  ‘ਆਪ’ ਦੀ ਲਹਿਰ

ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਅਧੀਨ ਆਉਣ ਵਾਲੇ ਸਾਰੇ 9 ਵਿਧਾਨਸਭਾ ਹਲਕੇ ਵਿੱਚ ‘ਆਪ’ ਦੀ ਹਵਾ ਤੇਜੀ ਨਾਲ ਚਲਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੇ ਹੌਸਲੇਂ ਟੁੱਟਦੇ ਨਜ਼ਰ ਆ ਰਹੇ ਹਨ।ਸਾਰੇ ਹਲਕਿਆਂ ਵਿੱਚ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਦੇ ਹੱਕ ਵਿੱਚ ਸਥਾਨਕ ਵਿਧਾਇਕਾਂ, ਹਲਕਾ ਇੰਚਾਰਜ਼ਾ ਅਤੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਜੋ ਉਹਨਾਂ ਦੁਆਰਾ ਕੀਤੀਆਂ ਜਾ ਰਹੀਆਂ ਬੈਠਕਾਂ ਅਤੇ ਡੋਰ ਟੂ ਡੋਰ ਪ੍ਰਚਾਰ ਤੋਂ ਵੀ ਜ਼ਾਹਿਰ ਹੋ ਰਿਹਾ ਹੈ।ਬੀਤੇ ਦਿਨੀ ਵਿਧਾਨਸਭਾ ਹਲਕਾ ਭੁਲੱਥ ਵਿੱਚ ਹਲਕਾ ਇੰਚਾਰਜ਼  ਹਰਸਿਮਰਨ ਸਿੰਘ ਘੁੰਮਣ ਦੀ ਅਗੁਵਾਈ ਵਿੱਚ ਪਿੰਡ ਮਿਰਜ਼ਾਪੁਰ, ਟਾਂਡੀ ਦਾਖਲੀ, ਕੂਕਾ, ਬੱਲੂਚੱਕ ਆਦਿ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।ਇਸ ਮੌਕੇ ਤੇ ਪ੍ਰਭਾਰੀ ਤਜਿੰਦਰ ਸਿੰਘ ਰੈਂਪੀ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਬੜੈਂਚ, ਬਲਾਕ ਪ੍ਰਧਾਨ ਮਲਕੀਤ ਸਿੰਘ, ਡਾ. ਰੋਸ਼ਨ ਬਡਲਾ ਆਦਿ ਨੇ ‘ਆਪ ਦੀਆ ਨੀਤੀਆ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਡਾ. ਰਾਜ ਦੇ ਹੱਕ ਵਿੱਚ ਮਤਦਾਨ ਕਰਨ ਦੀ ਅਪੀਲ ਕੀਤੀ।ਜਿਸ ਤੇ ਉਹਨਾਂ ਨੂੰ ਲੋਕਾਂ ਦਾ ਕਾਫੀ ਸਕਾਰਤਮਕ ਸਮਰਥਨ ਮਿਿਲਆਂ।

Related Articles

Leave a Reply

Your email address will not be published. Required fields are marked *

Back to top button