ਫਗਵਾੜਾ 11 ਅਪ੍ਰੈਲ ਭਾਜਪਾ ਕਿਸਾਨ ਮੋਰਚਾ ਪਾਂਛਟਾ ਮੰਡਲ ਦੀ ਮੀਟਿੰਗ ਮੰਡਲ ਪ੍ਰਧਾਨ ਗਗਨ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਜੁਝਾਰ ਸਿੰਘ ਸਾਹਨੀ ਨੂੰ ਕਿਸਾਨ ਮੋਰਚਾ ਪਾਂਛਟਾ ਮੰਡਲ ਦਾ ਉਪ ਪ੍ਰਧਾਨ ਥਾਪਿਆ ਗਿਆ। ਅਵਤਾਰ ਸਿੰਘ ਮੰਡ ਨੇ ਨਵ ਨਿਯੁਕਤ ਅਹੁਦੇਦਾਰ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਪਿੰਡਾਂ ‘ਚ ਡਟ ਕੇ ਭਾਜਪਾ ਉੱਮੀਦਵਾਰ ਅਨੀਤਾ ਸੋਮ ਪ੍ਰਕਾਸ਼ ਲਈ ਚੋਣ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸਾਜਿਸ਼ ਨੂੰ ਨਾਕਾਮ ਕਰਦੇ ਹੋਏ ਪਿੰਡਾਂ ਦੇ ਵਸਨੀਕ ਵੱਡੀ ਗਿਣਤੀ ਵਿਚ ਭਾਜਪਾ ਨਾਲ ਜੁੜ ਰਹੇ ਹਨ ਅਤੇ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਪਾਰਟੀ ਉੱਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਵੋਟ ਦੇਣ ਦਾ ਫੈਸਲਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਿਸਾਨਾ ਦੀਆਂ ਮੁਸ਼ਕਿਲਾਂ ਨੂੰ ਹਲ ਕਰ ਸਕਦੇ ਹਨ ਅਤੇ ਤੀਸਰੀ ਵਾਰ ਕੇਂਦਰ ਦੀ ਸੱਤਾ ‘ਚ ਆਉਣ ਤੋਂ ਬਾਅਦ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਹੋਰ ਵੀ ਵਧੀਆ ਉਪਰਾਲੇ ਕਰੇਗੀ ਤਾਂ ਜੋ ਗਰੀਬ ਅਤੇ ਛੋਟੇ ਕਿਸਾਨ ਦਾ ਜੀਵਨ ਪੱਧਰ ਉੱਚਾ ਹੋ ਸਕੇ ਅਤੇ ਉਸਨੂੰ ਕਰਜੇ ਤੋਂ ਮੁਕਤੀ ਮਿਲ ਸਕੇ। ਇਸ ਦੌਰਾਨ ਉਹਨਾਂ ਮੀਡੀਆ ਨਾਲ ਵੀ ਗੱਲ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਵਾਰ ਪਿੰਡਾਂ ‘ਚ ਭਾਜਪਾ ਉੱਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਵੱਡੇ ਫਰਕ ਨਾਲ ਜਿਤਾਵਾਂਗੇ। ਮੰਡਲ ਪ੍ਰਧਾਨ ਗਗਨ ਸੋਨੀ ਨੇ ਕਿਹਾ ਕਿ ਪਿੰਡਾਂ ਦੇ ਵੋਟਰਾਂ ‘ਚ ਵੀ ਸ਼ਹਿਰਾਂ ਵਾਂਗੁ ਹੀ ਭਾਜਪਾ ਦੇ ਪ੍ਰਤੀ ਭਾਰੀ ਉਤਸ਼ਾਹ ਹੈ। ਕਿਉਂਕਿ ਪਿੰਡਾਂ ਦੇ ਤਕਰੀਬਨ ਹਰੇਕ ਪਰਿਵਾਰ ‘ਚ ਕੋਈ ਨਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਐਨ.ਆਰ.ਆਈ. ਹੈ। ਜੋ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਭਾਰਤ ਦਾ ਰਸੂਖ ਅਤੇ ਭਾਰਤੀ ਪਾਸਪੋਰਟ ਦਾ ਰੁਤਬਾ ਦੁਨੀਆ ਵਿਚ ਦਿਨੋਂ ਦਿਨ ਵੱਧ ਰਿਹਾ ਹੈ। ਵਿਦੇਸ਼ੀ ਲੋਕ ਹੁਣ ਭਾਰਤੀਆਂ ਨੂੰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਹਨ। ਇਸ ਮੌਕੇ ਸੋਨੂੰ ਰਾਵਲਪਿੰਡੀ, ਅੰਕਿਤ, ਹਰਪ੍ਰਤਾਪ ਸਿੰਘ, ਕਾਕਾ ਭੁੱਲਾਰਾਈ, ਅਮਰ ਬਰਨ ਆਦਿ ਹਾਜਰ ਸਨ।
With Product You Purchase
Subscribe to our mailing list to get the new updates!
Lorem ipsum dolor sit amet, consectetur.
Related Articles
Check Also
Close