ਫਗਵਾੜਾ ਦੇ ਪਿੰਡਾਂ ‘ਚ ਭਖੀ ਸ੍ਰੋਮਣੀ ਅਕਾਲੀ ਦਲ (ਬ) ਦੇ ਉੱਮੀਦਵਾਰ ਸ. ਸੋਹਨ ਸਿੰਘ ਠੰਡਲ ਦੀ ਪ੍ਰਚਾਰ ਮੁਹਿਮ
* ਹਲਕਾ ਇੰਚਾਰਜ ਚੰਦੀ ਤੇ ਖੁਰਾਣਾ ਨੇ ਪਿੰਡ ਬਲਾਲੋਂ ‘ਚ ਵੋਟਰਾਂ ਨਾਲ ਕੀਤਾ ਰਾਬਤਾ
ਫਗਵਾੜਾ 11 ਮਈ ਲੋਕਸਭਾ ਚੋਣਾਂ ਦੀ ਤਰੀਖ ਨੇੜੇ ਆਉਣ ਦੇ ਨਾਲ ਹੀ ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡਾਂ ‘ਚ ਸ੍ਰੋਮਣੀ ਅਕਾਲੀ ਦਲ (ਬ) ਦੇ ਉੱਮੀਦਵਾਰ ਸ. ਸੋਹਨ ਸਿੰਘ ਠੰਡਲ ਦੀ ਚੋਣ ਮੁਹਿਮ ਭੱਖਣੀ ਸ਼ੁਰੂ ਹੋ ਗਈ ਹੈ। ਚੋਣ ਪ੍ਰਚਾਰ ਦੀ ਲੜੀ ਤਹਿਤ ਪਾਰਟੀ ਦੇ ਹਲਕਾ ਦਿਹਾਤੀ ਇੰਚਾਰਜ ਸ. ਰਾਜਿੰਦਰ ਸਿੰਘ ਚੰਦੀ ਅਤੇ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਨੇ ਪਿੰਡ ਬਲਾਲੋਂ ਵਿਖੇ ਵੋਟਰਾਂ ਨਾਲ ਰਾਬਤਾ ਕੀਤਾ। ਇਸ ਦੌਰਾਨ ਸੁਰਿੰਦਰ ਪਾਲ ਸਰਪੰਚ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਰਾਜਿੰਦਰ ਸਿੰਘ ਚੰਦੀ ਅਤੇ ਸ. ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਹੀ ਪੰਜਾਬ ਅਤੇ ਪੰਥ ਦੇ ਹਿਤਾਂ ਦੀ ਰਾਖੀ ਕੀਤੀ ਹੈ। ਸ. ਪ੍ਰਕਾਸ਼ ਸਿੰਘ ਬਾਦਲ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੇ ਪੁੱਤਰ ਅਤੇ ਸ੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅਸੂਲਾਂ ਦੀ ਰਾਜਨੀਤੀ ਕਰ ਰਹੇ ਹਨ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਹਿਤਾਂ ਨੂੰ ਕੁਰਸੀ ਤੋਂ ਉੱਪਰ ਰੱਖਿਆ ਅਤੇ ਸ. ਸੁਖਬੀਰ ਬਾਦਲ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਦੇ ਨਾਂਹ ਪੱਖੀ ਰਵੱਈਏ ਦੀ ਵਜ੍ਹਾ ਨਾਲ ਗਠਜੋੜ ਨਾ ਕਰਕੇ ਇਕੱਲਿਆਂ ਹੀ ਜਨਤਾ ਦੀ ਕਚਿਹਰੀ ਵਿਚ ਨਿਤਰਨ ਦਾ ਫੈਸਲਾ ਲਿਆ। ਇਸ ਲਈ ਵੋਟਰਾਂ ਦਾ ਫਰਜ਼ ਹੈ ਕਿ ਇਸ ਵਾਰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਉੱਮੀਦਵਾਰ ਸ. ਸੋਹਨ ਸਿੰਘ ਠੰਡਲ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ‘ਤੱਕੜੀ’ ਦੇ ਚੌਣ ਨਿਸ਼ਾਨ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਸਮੂਹ ਹਾਜਰੀਨ ਨੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਸ. ਰਜਿੰਦਰ ਸਿੰਘ ਚੰਦੀ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਹਿਤ ‘ਚ ਸ੍ਰੋਮਣੀ ਅਕਾਲੀ ਦਲ (ਬ) ਨੂੰ ਹੀ ਵੋਟ ਪਾਉਣਗੇ। ਇਸ ਮੌਕੇ ਸਾਬਕਾ ਸਰਪੰਚ ਹਰਬੰਸ ਲਾਲ, ਨਿਰਮਲ ਬਲਾਲੋਂ , ਸਰੂਪ ਸਿੰਘ ਖਲਵਾੜਾ, ਸ਼ਰਨਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਖੇੜਾ, ਬਲਜਿੰਦਰ ਸਿੰਘ ਠੇਕੇਦਾਰ, ਅਵਤਾਰ ਸਿੰਘ ਮੰਗੀ, ਸੁਰਜੀਤ ਕੋਰ, ਸਤਪਾਲ ਕੋਰ ਤੇ ਸੁਰਿੰਦਰ ਕੋਰ ਸਮੇਤ ਵੱਡੀ ਗਿਣਤੀ ਸ੍ਰੋਮਣੀ ਅਕਾਲੀ ਦਲ (ਬ) ਦੇ ਵੋਟਰ ਤੇ ਸਪੋਰਟਰ ਮੋਜੂਦ ਸਨ।